ਚੰਡੀਗੜ੍ਹ 27 ਅਗਸਤ (ਪ੍ਰਈਮ ਲੀਡਰ) ਪੰਜਾਬ ਵਿਧਾਨ ਸਭਾ ਚੋਣਾਂ ਨਵੰਬਰ ਮਹੀਨੇ ਕਰਵਾਉਣ ਦੀਆਂ ਚੋਣ ਕਮਿਸ਼ਨ ਵੱਲੋਂ ਅੰਦਰ ਖਾਂਤੇ ਕੀਤੀਆ ਜਾ ਰਹੀਆਂ ਤਿਆਰੀਆਂ ਪੱਤਰ ਵਿਹਾਰ ਅਤੇ ਮੀਟਿੰਗ ਤੋਂ ਸੰਕੇਤ ਮਿਲ ਰਹੇ ਹਨ ਕਿ ਚੋਣਾਂ ਨਵੰਬਰ ਦੇ ਅਖੀਰ ਜਾ ਦਸੰਬਰ ਅੱਧ ਤੋਂ ਪਹਿਲਾਂ ਹੋ ਸਕਦੀਆਂ ਹਨ ਪ੍ਰਈਮ ਲੀਡਰ ਅਖਬਾਰ ਨੂੰ ਭਰੋਸੇਯੋਗ ਸੂਤਰਾਂ ਤੋਂ ਇਸਦੀ ਜਾਣਕਾਰੀ ਮਿਲੀ ਹੈ।
ਪੰਜਾਬ ਸਰਕਾਰ ਦੀ ਵਿੱਤੀ ਸਥਿਤੀ ਇੰਨੀ ਖਰਾਬ ਹੈ ਕਿ ਇਹ ਡੰਗ ਟਪਾ ਕੇ ਚੋਣ ਜ਼ਾਬਤੇ ਦਾ ਇੰਤਜ਼ਾਰ ਕਰ ਰਹੀ ਹੈ।
ਫਰਵਰੀ ਵਿੱਚ ਮਰਦਮ ਸ਼ੁਮਾਰੀ ਦਾ ਕੰਮ ਹੋਣਾ ਹੈ ਮਾਰਚ ਵਿੱਚ ਬੋਰਡ ਦੇ ਪੇਪਰ ਹੁੰਦੇ ਹਨ।
ਪੰਜਾਬ ਭਰ ਦੇ ਮੁਲਾਜ਼ਮਾਂ, ਪੈਨਸ਼ਨਰਾਂ ਵੱਲੋਂ ਦੁਖੀ ਹੋ ਕੇ ਨਿੱਤ ਦਿਨ ਪੰਜਾਬ ਸਰਕਾਰ ਵਿਰੁੱਧ ਕੀਤੇ ਜਾ ਰਹੇ ਰੋਸ ਮੁਜਾਹਰੇ, ਰੈਲੀਆਂ, ਭੁੱਖ ਹੜਤਾਲ, ਟੈਂਕੀਆਂ ਦੇ ਚੜਨਾ, ਖੰਭਿਆਂ ਤੇ ਚੜਨਾ, ਮਰਨ ਵਰਤ, ਸਰਕਾਰ ਦੀ ਮੌਜੂਦਾ ਸਥਿਤੀ ਨੂੰ ਬਹੁਤ ਢਾਹ ਲਾ ਰਹੇ ਹਨ। ਸਰਕਾਰ ਦੀ ਉਹ ਪ੍ਰਤੀਸ਼ਤ ਗਿਣਤੀ ਉੱਡ ਰਹੀ ਹੈ ਜੋ ਜਿੱਤ ਹਾਰ ਲਈ ਬਹੁਤ ਹੀ ਅਹਿਮ ਹੁੰਦੀ ਹੈ।
ਮਹਾਂ ਹੜਤਾਲ ਆਖਰੀ ਹੜਤਾਲ ਹੋਵੇ !
ਸ਼ਾਇਦ ਇਹ ਪੰਜਾਬ ਪੱਧਰ ਤੇ ਮਹਾਂ ਹੜਤਾਲ ਯੂਨੀਅਨ ਦੀ ਆਖਰੀ ਹੜਤਾਲ ਹੋਵੇ ।
ਸਰਕਾਰ ਨੂੰ ਮੁਲਾਜ਼ਮਾਂ ਦੀਆਂ ਅਹਿਮ ਮੰਗਾਂ ਨੂੰ ਮੰਨਣਾ ਹੀ ਪਵੇਗਾ ਜਾਂ ਕੁਰਸੀ ਚਲੈ ਜਾਵੇਗੀ।
