ਪਠਾਨਕੋਟ (ਅਕਤੂਬਰ ) ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਬਲਾਕ ਪਠਾਨਕੋਟ -1 ਕਲਸਟਰ ਫਰੀਦਾਨਗਰ ਸਕੂਲਾਂ ਦੇ ਅੰਡਰ 11ਖੇਲ ਕੁੱਦ ਮੁਕਾਬਲੇ ਸਰਦਾਰ ਬਾਵਾ ਸਿੰਘ ਸੈਂਟਰ ਹੈੱਡ ਟੀਚਰ ਕਲਸਟਰ ਫਰੀਦਾਨਗਰ, ਅਤੇ ਬਲਾਕ ਖੇਡ ਅਧਿਕਾਰੀ ਸੁਲਕਸ਼ਨਾ ਸ਼ਰਮਾ ਅਤੇ ਕਲਸਟਰ ਦੇ ਸਮੂਹ ਸਟਾਫ ਦੇ ਸਹਿਯੋਗ ਅਤੇ ਅਗਵਾਈ ਵਿਚ ਕਬੱਡੀ, ਖੋ-ਖੋ, ਕੁਸ਼ਤੀ, ਦੌੜਾ, ਯੋਗਾ, ਗੋਲ ਸੁੱਟਣਾ, ਆਦਿ ਖੇਡ ਮੁਕਾਬਲੇ ਕਰਵਾਏ ਗਏ।
ਸੈਂਟਰ ਹੈੱਡ ਟੀਚਰ ਸਰਦਾਰ ਬਾਵਾ ਸਿੰਘ ਨੇ ਕਿਹਾ ਖੇਡਾ ਜੀਵਨ ਦਾ ਅਨਿਖੜਵਾ ਅੰਗ ਹਨ ਬੱਚੇ ਦੇ ਸਰਵਪੱਖੀ ਵਿਕਾਸ ਲਈ ਖੇਡਾਂ ਦਾ ਵਡਮੁੱਲਾ ਯੋਗਦਾਨ ਹੈ। ਵੱਖ ਵੱਖ ਸਕੂਲਾਂ ਤੋਂ ਆਏ ਬੱਚਿਆਂ ਨੇ ਵੱਖ ਵੱਖ ਖੇਡ ਮੁਕਾਬਲਿਆਂ ਵਿੱਚ ਭਾਗ ਲਿਆ, ਲੌਗ ਜੰਪ ਖੇਡ ਮੁਕਾਬਲੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਛੰਨੀ ਮੁਕੀਮਪੁਰ ਪਹਿਲਾ ਸਥਾਨ, ਅਤੇ ਸਰਕਾਰੀ ਪ੍ਰਾਇਮਰੀ ਸਕੂਲ ਪਪਿਆਲ ਦਾ ਵਰੁਣ ਕੁਮਾਰ ਦੂਜਾ ਸਥਾਨ, ਪ੍ਰਾਪਤ ਕੀਤਾ। ਕੁਸ਼ਤੀ 28 ਕਿਲੋ ਵਰਗ ਵਿੱਚ ਵਿਵਕਸ ਕਟਾਰਚੱਕ ਪਹਿਲਾ ਅਤੇ ਇਫਾਨ ,ਲਾਹੜੀ ਦੂਜਾ ਸਥਾਨ ਪ੍ਰਾਪਤ ਕੀਤਾ। ਕੁਸ਼ਤੀ 25 ਕਿਲੋ ਵਰਗ ਵਿੱਚ ਆਰਫਦੀਨ ਬਗਿਆਲ ਪਹਿਲਾ ਸਥਾਨ ਅਤੇ ਅਰਿਆਨ ਚਸ਼ਮਾ ਦੂਜਾ ਸਥਾਨ, ਦੌੜਾਂ ਵਿੱਚ ਇਸਾਦ ਕਟਾਰਚੱਕ ਪਹਿਲਾਂ ਅਤੇ ਫਰੀਦਾਨਗਰ ਦੂਸਰਾ ਸਥਾਨ ਪ੍ਰਾਪਤ ਕੀਤਾ। ਲੜਕੀਆ ਵਰਗ ਵਿੱਚ ਗੋਲਾ ਸੁੱਟਣਾ ਲਾਹੜੀ ਪਹਿਲਾ ਸਥਾਨ ਅਤੇ ਪਪਿਆਲ ਦੂਸਰਾ ਪ੍ਰਾਪਤ ਕੀਤਾ।
ਲੜਕੀਆਂ ਦੌੜਾਂ ਵਿੱਚ ਝਾਖੋਲਾੜੀ ਪਹਿਲਾ ਅਤੇ ਨਵਦੀਪ ਜਕਰੋਰ ਦੂਸਰਾ ਸਥਾਨ ਪ੍ਰਾਪਤ ਕੀਤਾ। ਮੁੰਡੇ ਵਰਗ ਵਿੱਚ ਗੋਲਾ ਸੁੱਟਣਾ ਸੈਦੋਵਾਲ ਪਹਿਲਾ ਅਤੇ ਬੱਸੀ ਬਹਿਲਾਦਪੁਰ ਦੂਜਾ ਸਥਾਨ ਪ੍ਰਾਪਤ ਕੀਤਾ ਯੋਗਾਂ ਵਿੱਚ ਸੈਦੋਵਾਲ ਪਹਿਲਾ ਸਥਾਨ ਅਤੇ ਧਲੋਰੀਆ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਜੇਤੂ ਖਿਡਾਰੀਆਂ ਨੂੰ ਸੈਂਟਰ ਹੈਡ ਟੀਚਰ ਸਰਦਾਰ ਬਾਵਾ ਸਿੰਘ ਅਤੇ ਬਲਾਕ ਖੇਡ ਇੰਚਾਰਜ ਪੀਟੀਆਈ ਸੁਲੱਕਸ਼ਨਾ ਸ਼ਰਮਾ ਨੇ ਜੇਤੂ ਖਿਡਾਰੀਆਂ ਨੂੰ ਸੀਲਡਾ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਵੱਖ ਵੱਖ ਸਕੂਲਾਂ ਤੋਂ ਆਏ ਟੀਮਾਂ ਦੇ ਕੋਚ ਸਰਦਾਰ ਤਜਿੰਦਰ ਪਾਲ ਸਿੰਘ , ਰਾਮ ਕੁਮਾਰ, ਪਵਨ ਕੁਮਾਰ, ਰਜੇਸ਼ ਸਿੰਘ, ਵਿਜੇ ਕੁਮਾਰ, ਕਾਮਨੀ, ਸ਼ਰਮੀਲਾ, ਪੁਨੀਤ ਕੌਰ, ਅੰਜੂ, ਦੀਕਸ਼ਾ, ਮਲਕੀਤ ਕੌਰ, ਮੰਜੂ ਪਠਾਨੀਆਂ, ਗੁਰਦੇਵ ਕੌਰ, ਆਦਿ ਅਧਿਆਪਕਾਂ ਦੇ ਸਹਿਯੋਗ ਨਾਲ ਖੇਡ ਮੁਕਾਬਲੇ ਕਰਵਾਏ ਗਏ।
ਫਰੀਦਾਨਗਰ ਕਲਸਟਰ ਦੇ ਖੇਡ ਮੁਕਾਬਲੇ ਕਰਵਾਏ
