2026 ਚ ਹੋਣ ਵਾਲਿਆਂ ਨਗਰ ਨਿਗਮ ਦੇ ਇਲੈਕਸ਼ਨ ਆਪ ਜੀ ਕਿਸ ਪਾਰਟੀ ਨੂੰ ਮੌਕਾ ਦੇਣਾ ਚਾਹੋਂਗੇ

View Results

Loading ... Loading ...

*ਪੈਨਸ਼ਨਰ ਐਸੋਸੀਏਸ਼ਨ ਵੱਲੋਂ 18% ਡੀ.ਏ. ਦੀ ਮੰਗ*

*ਪੈਨਸ਼ਨਰ ਐਸੋਸੀਏਸ਼ਨ ਵੱਲੋਂ 18% ਡੀ.ਏ. ਦੀ ਮੰਗ*

 

ਪਠਾਨਕੋਟ (ਹਰਜਿੰਦਰ ਸਿੰਘ) 7 ਮਈ ਪੀ,ਐਸ,ਪੀ,ਸੀ,ਐਲ, ਯੂ ਬੀ ਡੀ ਸੀ,ਸਰਕਲ ਮਲਿਕਪੁਰ ਦੀ ਪੈਨਸ਼ਨ ਐਸੋਸੀਏਸ਼ਨ ਵੱਲੋਂ ਅੱਜ 7/5/26 ਨੂੰ ਪਾਵਰ ਕਲੋਨੀ ਮਲਿਕਪੁਰ ਵਿਖੇ ਬਲਵੰਤ ਸਿੰਘ ਡਵਿਜਨ ਪ੍ਰਧਾਨ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਇਸਗਈ ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਪੈਨਸ਼ਨਰ ਅਤੇ ਮੁਲਾਜ਼ਮਾਂ ਦਾ 18%ਮਹਿੰਗਾਈ ਭੱਤਾ ਰੋਕਿਆ ਹੋਇਆ ਜਿਸ ਨੂੰ ਜਾਰੀ ਨਾ ਕਰਨ ਦਾ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਇਸਦੇ ਨਾਲ ਹੀ ਪਾਵਰਕੌਮ ਦੀ ਮੈਨੇਜਮੈਂਟ ਵਲੋਂ ਮਾਨਯੋਗ ਅਦਾਲਤ ਵੱਲੋ ਪੈਨਸ਼ਨਰਾਂ ਨੂੰ ਇਹਨਾਂ ਬਣਦਾ ਮਹਿੰਗਾਈ ਭੱਤੇ ਅਦਾਇਗੀ ਕਰਨ ਦੇ ਫੈਸਲੇ ਵਿਰੁੱਧ ਪਾਈ ਰਿੱਟ ਦੀ ਵੀ ਪਾਵਰਕੌਮ ਦੀ ਇਸ ਕਾਰਵਾਈ ਦਾ ਸਖ਼ਤ ਸ਼ਬਦਾਂ ਨਾਲ ਨਿਖੇਧੀ ਕੀਤੀ ਅਤੇ ਪਾਵਰਕੌਮ ਦੀ ਅਜੇਹੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿਰੁੱਧ ਸੋਚ ਖ਼ਿਲਾਫ਼ ਜਲਦੀ ਹੀ ਸੰਘਰਸ਼ ਕਰਨ ਦੀ ਚਿਤਾਵਨੀ ਦਿੱਤੀ। ਮੀਟਿੰਗ ਵਿੱਚ ਬਲਕਾਰ ਸਿੰਘ,ਟੈਹਿਲ ਸਿੰਘ, ਕੁਲਵੰਤ ਸਿੰਘ, ਸੂਰਜ ਪ੍ਰਕਾਸ਼, ਬਲਬੀਰ ਸਿੰਘ, ਤਰਸੇਮ ਲਾਲ, ਬਚਨ ਲਾਲ, ਰਣਜੀਤ ਸਿੰਘ, ਰਤਨ ਚੰਦ,ਦੀਪ ਚੰਦ,ਸੂਰਿੰਦਰ ਕੁਮਾਰ,ਛੱਜੂ ਰਾਮ,ਕਮਲ ਕਾਮਰ ,ਤਾਰਾ ਚੰਦ,ਰੂਪ ਲਾਲ,ਰਾਜ ਕੁਮਾਰ ਆਦਿ ਵੱਲੋਂ ਮੀਟਿੰਗ ਵਿੱਚ ਸ਼ਮੂਲੀਅਤ ਕੀਤਾ ਗਿਆ

ਬਲਵੰਤ ਸਿੰਘ ਡਵਿਜਨ ਪ੍ਰਧਾਨ, ਪੈਨਸ਼ਨ ਐਸੋਸੀਏਸ਼ਨ ਯੂ ਬੀ ਡੀ ਸੀ ਮਲਿਕਪੁਰ

Leave a Comment

Your email address will not be published. Required fields are marked *

Recent News

Scroll to Top