2026 ਚ ਹੋਣ ਵਾਲਿਆਂ ਨਗਰ ਨਿਗਮ ਦੇ ਇਲੈਕਸ਼ਨ ਆਪ ਜੀ ਕਿਸ ਪਾਰਟੀ ਨੂੰ ਮੌਕਾ ਦੇਣਾ ਚਾਹੋਂਗੇ

View Results

Loading ... Loading ...

*ਸਰਕਾਰੀ ਸਕੂਲ ਰਾਤ ਨੂੰ ਲੱਗਣ ਲੱਗੇ ! ਐੱਮ ਸਟਾਰ ਐੱਪ ਦੀ ਸਿੱਖਿਆ ਕ੍ਰਾਂਤੀ*

ਚੰਡੀਗੜ੍ਹ 12 ਅਪ੍ਰੈਲ (ਪ੍ਰਾਈਮ ਲੀਡਰ ਡੈਕਸ) ਆਪ ਦੀ ਤਜਰਬਾ ਸਰਕਾਰ, ਨੇ ਇਕ ਹੋਰ ਵੱਡੀ ਸਿੱਖਿਆ ਕ੍ਰਾਂਤੀ ਲਿਆਂਦੀ ਹੈ ਹੁਣ ਸਰਕਾਰੀ ਸਕੂਲ ਰਾਤ ਨੂੰ ਵੀ ਖੁੱਲ ਰਹੇ ਹਨ। ਇਸ ਦੀ ਪ੍ਰਾਪਤੀ ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਨਵਾਂ ਤਜ਼ਰਬਾ ਐਮ ਸਟਾਰ ਐਪ ਦੀ ਬਦੌਲਤ ਹੋਇਆ ਹੈ !?

           ਇਕ ਅਪ੍ਰੈਲ ਤੋਂ ਸਿੱਖਿਆ ਵਿਭਾਗ ਨੇ ਐਮ ਸਟਾਰ ਈ ਪੰਜਾਬ ਨਾਂ ਦੀ ਐਪ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਹਾਜਰੀ ਇਸ ਤੇ ਲਗਾਉਣ ਦੇ ਹੁਕਮ ਹਨ। ਅਧਿਆਪਕਾਂ ਨੂੰ ਇਨਾਂ ਭੰਬਲਭੂਸੇ ਵਿੱਚ ਪਾਇਆ ਹੈ ਅਧਿਆਪਕਾਂ ਦੀ ਹਾਜ਼ਰੀ ਰਾਤ ਨੂੰ ਵੀ ਸਕੂਲਾਂ ਵਿੱਚ ਦਿਖਾ ਰਹੀ ਹੈ! ਇੱਥੇ ਹੀ ਬੱਸ ਨਹੀਂ ਸਕੂਲਾਂ ਵਿੱਚ ਸਾਰਾ ਦਿਨ ਡਿਊਟੀ ਦੇਣ ਵਾਲੇ ਅਧਿਆਪਕਾਂ ਨੂੰ ਗੈਰ ਹਾਜਰ ਵਿਖਾ ਦਿੰਦੀ ਹੈ।

     ਅਧਿਆਪਕ ਸਕੂਲ ਵਿੱਚ ਸਮੇਂ ਸਿਰ ਹਾਜ਼ਿਰ (ਕਲਾਕ ਇਨ) ਹੋ ਜਾਂਦੇ ਹਨ ਤਾਂ ਬਾਅਦ ਵਿੱਚ ਇਹ ਅਧਿਆਪਕਾਂ ਨੂੰ ਆਪਣੇ ਆਪ ਹੀ ਗੈਰ ਹਾਜ਼ਰ (ਕਲਾਕ ਆਊਟ) ਕਰ ਦਿੰਦਾ ਹੈ ਅਤੇ ਫਿਰ ਤੋਂ ਹਾਜ਼ਰ ਹੋਣ ਲਈ (ਕਲਾਕ ਇਨ) ਲਈ ਮਜ਼ਬੂਰ ਕਰਦਾ ਹੈ। ਅਧਿਆਪਕਾਂ ਨੇ ਦੱਸਿਆ ਕਿ ਪਿੰਡਾਂ ਵਿੱਚ ਇੰਟਰਨੈੱਟ ਦੀ ਗਤੀ ਬਹੁਤ ਹੀ ਧੀਮੀ ਹੈ ਜਾਂ ਕਈ ਵਾਰ ਨੈੱਟਵਰਕ ਹੀ ਉਪਲਬਧ ਨਹੀਂ ਹੁੰਦਾ। ਇਸ ਕਾਰਨ ਅਨੇਕਾਂ ਅਧਿਆਪਕ ਸਮੇਂ ਸਿਰ ਹਾਜ਼ਰੀ ਦਰਜ ਨਹੀਂ ਕਰ ਪਾਉਂਦੇ। ਸਭ ਦੀ ਅਧਿਆਪਕ 2 ਵੱਜੇ ਹਾਜਰੀ ਜਾਣ ਦੀ ਲਗਾਉਦੇ ਹਨ ਸਰਵਰ ਹੈੱਕ ਹੋ ਜਾਂਦਾ ਹੈ ਹਾਜਰੀ ਜਾਣ ਦੀ ਲੱਗਦੀ ਹੀ ਨਹੀਂ

ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਸਮੇਂ ਤੇ ਈ ਪੰਜਾਬ, ਆਈ ਐੱਚ ਆਰ ਐੱਮ ਐੱਸ, ਦੀਕਸ਼ਾ, ਪੰਜਾਬ ਐਡੂਕੇਅਰ, ਪਰਸਸ਼ਤ ਐਪ, ਯੂ ਡਾਈਜ, ਆਦਿ ਇੰਸਟਾਲ ਕਰਨ ਦੇ ਹੁਕਮ ਦਿੱਤੇ ਜਾਂਦੇ ਰਹਿੰਦੇ ਹਨ, ਇਨ੍ਹਾਂ ਐਪਾਂ ਰਾਹੀਂ ਵੱਖ ਵੱਖ ਕਿਸਮਾਂ ਦੀਆਂ ਜਾਣਕਾਰੀਆਂ ਮੰਗੀਆਂ ਜਾਂਦੀਆਂ ਹਨ। ਇਸਤੋਂ ਇਲਾਵਾ ਹਰ ਰੋਜ਼ ਕੋਈ ਨਾ ਕੋਈ ਗੂਗਲ ਸ਼ੀਟਾ ਭਰਨ ਦੇ ਹੁਕਮ ਦਿੱਤੇ ਜਾਂਦੇ ਹਨ ਜਿੰਨ੍ਹਾਂ ਨੂੰ ਅਧਿਆਪਕਾਂ ਦੁਆਰਾ ਭਰਿਆ ਜਾਂਦਾ ਹੈ।ਇੰਨ੍ਹਾਂ ਐਪਾਂ/ਗੂਗਲ ਸ਼ੀਟਾਂ ਰਾਹੀਂ ਡਾਟਾ ਇਕੱਠੇ ਕਰਨ ਦੀ ਨੀਤੀ ਨੇ ਅਧਿਆਪਕਾਂ ਨੂੰ ਉਨ੍ਹਾਂ ਦੇ ਅਸਲ ਕੰਮ ਪੜ੍ਹਾਉਣ ਨੂੰ ਛੁਡਾ ਕੇ ਉਨ੍ਹਾਂ ਨੂੰ ਡਾਟਾ ਐਂਟਰੀ ਓਪਰੇਟਰ ਬਣਾ ਦਿੱਤਾ ਹੈ, ਜਿਸਦਾ ਅੰਤਿਮ ਨੁਕਸਾਨ ਵਿਦਿਆਰਥੀਆਂ ਨੂੰ ਸਹਿਣਾ ਪੈ ਰਿਹਾ ਹੈ। ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਪਹਿਲਾਂ ਤੋਂ ਚੱਲ ਰਹੇ ਈ ਪੰਜਾਬ ਪੋਰਟਲ ਨੂੰ ਬੰਦ ਕਰਨ ਵੱਲ ਵਧਿਆ ਜਾ ਰਿਹਾ ਹੈ।ਅਧਿਆਪਕਾਂ ਨੇ ਇਸ ਪੋਰਟਲ ‘ਤੇ ਕੰਮ ਕਰਨ ਵਿੱਚ ਮੁਹਾਰਤ ਹਾਸਲ ਕਰ ਲਈ ਸੀ ਪਰ ਨਵੇਂ ਪੋਰਟਲ ਦੇ ਅਤਿ ਗੁੰਝਲਦਾਰ ਹੋਣ ਕਾਰਣ ਸਮੇਂ ਦੀ ਵਧੇਰੇ ਬਰਬਾਦੀ ਹੋ ਰਹੀ ਹੈ।

      ਨਵੇਂ ਹੋਏ ਦਾਖਲਿਆਂ ਦੇ ਇੰਦਰਾਜ਼ ਨਹੀਂ ਹੋ ਪਾਏ ਹਨ। ਪੋਰਟਲ ਦੀ ਧੀਮੀ ਗਤੀ ਕਾਰਣ ਅਧਿਆਪਕਾਂ ਦਾ ਘੰਟਿਆਂ ਬੱਧੀ ਸਮਾਂ ਮੋਬਾਇਲ ਜਾਂ ਕੰਪਿਊਟਰ ਸਕਰੀਨ ਸਾਹਮਣੇ ਗੁਜ਼ਰ ਰਿਹਾ ਹੈ।

ਸਿੱਖਿਆ ਵਿਭਾਗ ਨਿੱਤ ਨਵੇਂ ਤਜਰਬੇ ਕਰਨੇ ਬੰਦ ਕਰੇ, ਅੰਕੜਿਆਂ ਦੀ ਪ੍ਰਾਪਤੀ ਲਈ ਸਰ ਸਕੂਲ ਵਿਖੇ ਡਾਟਾ ਐਂਟਰੀ ਓਪਰੇਟਰ ਦੀ ਅਸਾਮੀ ਦੇਵੇ ਅਤੇ ਅਧਿਆਪਕਾਂ ਨੂੰ ਉਨ੍ਹਾਂ ਦੇ ਮੁੱਖ ਕੰਮ ਸਿੱਖਿਆ ਦੇਣ ਲਈ ਸਮਾਂ ਦੇਵੇ ਅਤੇ ਐਪਾਂ ਅਤੇ ਗੂਗਲ ਸ਼ੀਟਾਂ ਤੋਂ ਦੂਰ ਰੱਖੇ। ਇਸ ਸਬੰਧੀ ਪੰਜਾਬ ਦੀਆਂ ਵੱਖ-ਵੱਖ ਯੂਨੀਅਨ ਦੇ ਆਗੂਆਂ ਨੇ ਕਿਹਾ ਸਕੂਲਾਂ ਵਿੱਚ ਵੱਡੇ ਪੱਧਰ ਤੇ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਜ਼ਿਲ੍ਹਾ ਸਿੱਖਿਆ ਅਫਸਰਾਂ ਦੀਆਂ ਅਸਾਮੀਆਂ ਵੱਡੇ ਪੱਧਰ ਤੇ ਖਾਲੀ ਪਈਆਂ ਹਨ ਪ੍ਰਿੰਸੀਪਲਾਂ, ਸੈਂਟਰ ਹੈਡ ਸਕੂਲ ਟੀਚਰਾਂ, ਹੈਂਡ ਟੀਚਰਾਂ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ਆਦਿ ਹਜ਼ਾਰਾਂ ਦੀ ਗਿਣਤੀ ਵਿੱਚ ਅਸਾਮੀਆਂ ਖਾਲੀ ਹੋਣ ਕਾਰਨ ਵਿਭਾਗ ਬਿਨਾਂ ਮੁਖੀਆਂ ਤੋਂ ਰੱਬ ਆਸਰੇ ਹੀ ਚੱਲ ਰਿਹਾ। ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ ਅਤੇ ਨਿੱਤ ਨਵੇਂ ਕੀਤੇ ਜਾਂਦੇ ਡਰਾਮਿਆਂ ਨੂੰ ਬੰਦ ਕਰਨ ਦੀ ਅਪੀਲ ਕੀਤੀ ਹੈ।

Leave a Comment

Your email address will not be published. Required fields are marked *

Scroll to Top