
ਕੈਬਨਿਟ ਮੰਤਰੀ ਕਟਾਰੂਚੱਕ, ਐਮ ਪੀ ਰੰਧਾਵਾ ਦੋਨਾਂ ਨੇ ਕੀਤਾ ਸੀ ਵੱਖ ਵੱਖ ਉਦਘਾਟਨ ?
ਪਠਾਨਕੋਟ 8 ਮਈ (ਕੁਲਦੀਪ ਸਿੰਘ ਸੰਧੂ, ਹਰਜਿੰਦਰ ਸਿੰਘ) ਸਰਨਾ ਤੋਂ ਭੀਮਪੁਰ 12 ਕਿਲੋਮੀਟਰ ਰੋਡ ਦਰਜਨ ਦੇ ਕਰੀਬ ਪਿੰਡਾਂ ਨੂੰ ਜ਼ਿਲਾ ਪ੍ਰਬੰਧਕੀ ਕੰਪਲੈਕਸ ਨਾਲ ਜੋੜਨ ਵਾਲਾ ਇਹ ਰੋਡ ਪਿਛਲੇ ਕਈ ਸਾਲਾਂ ਤੋਂ ਟੁੱਟਿਆ ਹੋਇਆ ਸੀ। ਸਾਲ 2024 ਵਿੱਚ ਇਸ ਦਾ ਨਿਰਮਾਣ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਫਰੀਦਾਨਜ਼ਰ ਨਹਿਰ ਦੇ ਪੁੱਲ ਤੇ ਨਾਰੀਅਲ ਤੋੜ ਅਤੇ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਵੱਲੋਂ ਸਰਨਾ ਮੋੜ ਤੇ ਨੀਹ ਪੱਥਰ ਰੱਖ ਉਦਘਾਟਨ ਕੀਤਾ ਸੀ। ਪ੍ਰਧਾਨ ਮੰਤਰੀ ਗ੍ਰਾਮ ਯੋਜਨਾ ਸੜਕ ਅਧੀਨ ਬਣ ਰਹੇ ਇਸ ਰੋਡ ਦੀ ਮੁਕੰਮਲ ਹੋਣ ਦੀ ਤੈਅ ਸੀਮਾ 30 ਨਵੰਬਰ 2025 ਸੀ ਜਿਸ ਨੂੰ ਅੱਜ ਲਗਭਗ ਛੇ ਮਹੀਨੇ ਬੀਤ ਗਏ ਹਨ। ਹੈਰਾਨੀ ਦੀ ਹੱਦ ਹੈ ਰੋਡ ਅਜੇ ਤੱਕ ਵੀ ਬਣਿਆ ਨਹੀਂ ਪ੍ਰਧਾਨ ਮੰਤਰੀ ਗ੍ਰਾਮ ਯੋਜਨਾ ਸੜਕ ਦੇ ਨਿਯਮਾਂ ਅਨੁਸਾਰ ਇਸ ਰੋਡ ਦੀ ਠੇਕੇਦਾਰ ਨੇ ਪੰਜ ਸਾਲ ਦੀ ਗਰੰਟੀ ਦੇਣੀ ਸੀ ਜੋ ਲਗਭਗ ਛੇ ਮਹੀਨੇ ਬੀਤ ਗਈ ਹੈ ਜਦ ਕਿ ਰੋਡ ਅਜੇ ਬਣਿਆ ਹੀ ਨਹੀਂ। ਜੇਕਰ ਰੋਡ ਦੀ ਬਣਾਉਣ ਦੀ ਮਿਆਦ ਵਿੱਚ ਵਾਧਾ ਹੋਇਆ ਹੁੰਦਾ ਤਾਂ ਇਹ ਸਰਨਾ ਮੋੜ ਅਤੇ ਭੀਮਪੁਰ ਮੋੜ ਤੇ ਲੱਗੇ ਵੱਡੇ ਬੋਰਡਾਂ ਤੇ ਡਿਸਪਲੇ ਕੀਤਾ ਜਾਣਾ ਬਣਦਾ ਸੀ ਜਦ ਕਿ ਅਜੇ ਵੀ ਬੋਰਡਾਂ ਤੇ 30 ਨਵੰਬਰ 2025 ਰੋਡ ਮੁਕੰਮਲ ਹੋਣ ਦੀ ਗਰੰਟੀ ਸਬੰਧੀ ਲਿਖਿਆ ਹੋਇਆ ਹੈ।

ਪੰਜਾਬ ਮੰਡੀ ਬੋਰਡ ਪਠਾਨਕੋਟ ਦੀ ਅਗਵਾਈ ਅਧੀਨ ਬਣ ਰਿਹਾ ਇਹ ਰੋਡ ਜੋ ਲਗਭਗ ਅੱਧਾ ਬਣ ਚੁੱਕਾ ਹੈ ਇਹ ਜਗ੍ਹਾ ਜਗ੍ਹਾ ਤੋਂ ਟੁੱਟਣਾ ਵੀ ਸ਼ੁਰੂ ਹੋ ਚੁੱਕਿਆ ਹੈ। ਜੋ ਉਚ ਪੱਧਰੀ ਜਾਂਚ ਦਾ ਵਿਸ਼ਾ ਹੈ।ਸੰਜੀਵ ਆਰੀਆ , ਵਕੀਲ ਪੰਜਾਬ ਐਂਡ ਹਰਿਆਣਾ ਹਾਈਕੋਰਟ, ਨੇ ਕਿਹਾ ਇਹ ਰੋਡ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੋਨਾਂ ਦਾ ਸਾਂਝਾ ਪ੍ਰੋਜੈਕਟ ਹੁੰਦਾ ਹੈ ਜਿਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਸਿੱਧੇ ਤੌਰ ਤੇ ਸ਼ਾਮਿਲ ਹੁੰਦਾ ਹੈ। ਰੋਡ ਲੋਕਾਂ ਦੀ ਲਾਈਫ ਲਾਈਨ ਹੁੰਦੇ ਹਨ ਇਹਨਾਂ ਨੂੰ ਤਰਜੀਹ ਤੌਰ ਤੇ ਸਮੇਂ ਤੋਂ ਪਹਿਲਾਂ ਮੁਕੰਮਲ ਕਰਨਾ ਚਾਹੀਦਾ ਹੈ।
