ਗੁਰਦਾਸਪੁਰ 9 ਮਈ ( ਕੁਲਦੀਪ ਸਿੰਘ ਸੰਧੂ ) ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਸਰਕਾਰ, ਵੱਲੋਂ ਸ਼ੀਸ਼ੇ ਵਾਂਗ ਚਮਕਦੇ ਇਮਾਨਦਾਰ ਪ੍ਰਸ਼ਾਸਨ ਦੇਣ ਦੇ ਦਾਅਵੇ ਸਰਕਾਰ ਦੀ ਨੀਹ ਮੰਨੇ ਜਾਂਦੇ ਗ੍ਰਾਮ ਪੰਚਾਇਤ ਬੇਰੀ ਅਤੇ ਬਲਾਕ ਵਿਕਾਸ ਪੰਚਾਇਤ ਅਫਸਰ ਕਾਹਨੂੰਵਾਨ ਵੱਲੋਂ ਬਣਾਇਆ ਗਿਆ ਪੰਚਾਇਤੀ ਨਾਲਾ ਬਣਨ ਤੋਂ ਸਿਰਫ ਚਾਰ ਦਿਨਾਂ ਬਾਅਦ ਹੀ ਰੁੜ ਗਿਆ ਭ੍ਰਿਸ਼ਟਾਚਾਰ ਪ੍ਰਸ਼ਾਸਨ ਦੀ ਮਿਸਾਲ ਕਾਇਮ ਕੀਤੀ ਹੈ ।
ਇਸ ਸਬੰਧੀ ਸ਼ਿਕਾਇਤ ਕਰਤਾ ਜਸਵੀਰ ਸਿੰਘ ਪਿੰਡ ਬੇਰੀ ਨੇ ਕਿਹਾ ਬੀਤੇ ਫਰਵਰੀ 2026 ਨੂੰ ਪਿੰਡ ਬੇਰੀ ਵਿਖੇ ਨਿਰਮਾਣ ਅਧੀਨ ਲਗਭਗ 400 ਮੀਟਰ ਲੰਮੀ ਗਲੀ ਅਤੇ ਨਾਲੇ ਦਾ ਕੰਮ ਚੱਲ ਰਿਹਾ ਸੀ। ਨਿਯਮਾਂ ਨੂੰ ਛਿੱਕੇ ਟੰਗ ਕੇ ਕੀਤੇ ਜਾ ਰਹੇ ਕੰਮ ਸਬੰਧੀ 19 ਮਾਰਚ 2026 ਨੂੰ ਰਜਿਸਟਰਡ ਪੱਤਰਾਂ ਰਾਹੀਂ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ, ਡੀ. ਡੀ.ਪੀ.ਓ. ਗੁਰਦਾਸਪੁਰ ਅਤੇ ਬੀ.ਡੀ.ਪੀ.ਓ. ਕਹਾਨੂੰਵਾਨ ਨੂੰ ਬਰਸਾਤੀ ਪਾਣੀ ਦੇ ਵਹਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਸੜਕ ਤੇ ਬਣੀ ਪੁੱੱਲੀ ਦੇ ਸਾਹਮਣੇ ਮਿਆਰੀ ਨਿਯਮਾਂ ਅਨੁਸਾਰ ਨਾਲਾ ਬਣਾਉਣ ਦੀ ਮੰਗ ਕੀਤੀ ਸੀ ਤਾਂ ਜੋ ਮਹੱਲੇ ਦੇ ਘਰਾਂ ਅਤੇ ਲੋਕਾਂ ਦੀ ਜਾਨ ਮਾਲ ਨੂੰ ਸੁਰੱਖਿਤ ਬਣਾਇਆ ਜਾ ਸਕੇ ਨਾਲੇ ਦੇ ਪਾਣੀ ਨਾਲ, ਗਲੀ, ਨਾਲੇ, ਘਰਾਂ, ਅਤੇ ਲੋਕਾਂ ਦਾ ਨੁਕਸਾਨ ਨਾ ਹੋਵੇ।
ਇਸ ਸ਼ਿਕਾਇਤ ਤੇ ਅਧਿਕਾਰੀਆਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਏ.ਸੀ. ਰੂਮਾਂ ਦਾ ਅਨੰਦ ਮਾਣਦੇ ਰਹੇ। ਸ਼ਿਕਾਇਤ ਤੇ ਹੋਈ ਕਾਰਵਾਈ ਸਬੰਧੀ ਮੈਨੂੰ ਮੰਗ ਅਨੁਸਾਰ ਲਿਖਤੀ ਤੌਰ ਤੇ ਸੂਚਿਤ ਨਹੀਂ ਕੀਤਾ । ਪਾਣੀ ਦੇ ਵਹਾਅ ਵਾਲੀ ਜਗ੍ਹਾ ਨਾਲਾ ਨਾ ਬਣਾ ਕੇ ਮੁਹੱਲੇ ਅਤੇ ਮਕਾਨਾਂ ਅਤੇ ਲੋਕਾਂ ਦੀ ਜਾਨ ਨੂੰ ਖਤਰੇ ਵਿੱਚ ਪਾ ਸੜਕ ਦੇ ਹੇਠਾਂ ਬਣੀ ਪੁਲੀ ਦੀ ਨਿਕਾਸੀ ਤੋਂ ਇੱਕ ਪਾਸੇ ਨਿਯਮਾਂ ਨੂੰ ਛਿੱਕੇ ਟੰਗ 1 ਮਈ 2026 ਨੂੰ ਘਟੀਆ ਮਟੀਰੀਅਲ ਜੋ ਟੈਕਨੀਕਲ ਸਪੈਸੀਫਿਕੇਸ਼ਨਾਂ ਮੁਤਾਬਕ ਨਾ ਹੋਣ ਕਾਰਨ ਬਣਿਆ ਨਾਲਾ ਮੀਂਹ ਦੀ ਮਮੂਲੀ ਬਾਰਿਸ਼ ਨਾਲ 4 ਮਈ 2026 ਨੂੰ ਸਿਰਫ ਚਾਰ ਦਿਨ ਬਾਅਦ ਹੀ ਰੁੜ ਗਿਆ ਗ੍ਰਾਮ ਪੰਚਾਇਤ ਬੇਰੀ ਅਤੇ ਬਲਾਕ ਵਿਕਾਸ ਪੰਚਾਇਤ ਅਫਸਰ ਕਾਹਨੂੰਵਾਨ ਅਤੇ ਇੰਜੀਨੀਅਰ ਵਿੰਗ ਤੇ ਸਵਾਲੀਆ ਨਿਸ਼ਾਨ ਲਾਉਂਦਾ ਹੈ ਇਸ ਦੀ ਉੱਚ ਪੱਧਰੀ ਵਿਜੀਲੈਂਸ ਤੋਂ ਜਾਂਚ ਕਰ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ ਅਤੇ ਨਾਲੇ ਨੂੰ ਨਿਯਮਾਂ ਅਨੁਸਾਰ ਪੁੱਲੀ ਦੇ ਸਾਹਮਣੇ ਬਣਾਉਣ ਦੀ ਮੰਗ ਕੀਤੀ ਹੈ।
ਪ੍ਰਾਈਮ ਲੀਡਰ ਟੀਮ ਵੱਲੋਂ ਸੁਖਜੀਤ ਸਿੰਘ ਬੀ ਡੀ ਪੀ ੳ ਕਾਹਨੂੰਵਾਨ ਨਾਲ ਫੋਨ ਤੇ ਸੰਪਰਕ ਕਰਨ ਪੰਚਾਇਤੀ ਨਾਲਾ ਬਣਨ ਤੋਂ ਚਾਰ ਦਿਨ ਬਾਅਦ ਰੁੜਣ ਸਬੰਧੀ ਮਾਮਲਾ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਤਾਂ ਬੀ ਡੀ ਪੀ ਓ ਕਾਹਨੂੰਵਾਨ ਨੇ ਇਸ ਸਬੰਧੀ ਜਾਣਕਾਰੀ ਨਾ ਹੋਣ ਦਾ ਕਹਿ ਕੇ ਗੱਲ ਜੂਨੀਅਰ ਇੰਜੀਨੀਅਰ ਤੇ ਪਾਉਣ ਦੀ ਕੋਸ਼ਿਸ਼ ਕੀਤੀ।
