ਇਜ਼ਰਾਈਲ ਤੇ ਹਮਾਸ,ਟਰੰਪ ਦੀ ਸ਼ਾਂਤੀ ਯੋਜਨਾ ਤੇ ‘ਪਹਿਲੇ ਪੜਾਅ’ ਲਈ ਸਹਿਮਤ ਇਜ਼ਰਾਈਲ ਤੇ ਹਮਾਸ ਸ਼ਾਂਤੀ ਯੋਜਨਾ ਸਬੰਧੀ ਹਮਾਸ ਤੇ ਇਜ਼ਰਾਈਲ ਵਿਚਾਲੇ ਸਹਿਮਤੀ ਹੋਣ ਮਗਰੋਂ ਖਾਨ ਯੂਨਿਸ ’ਚ ਜਸ਼ਨ ਮਨਾਉਦੇ ਹੋਏ ਫਲਸਤੀਨੀ ਲੋਕ ਇਜ਼ਰਾਈਲ ਅਤੇ ਹਮਾਸ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸ਼ਾਂਤੀ ਯੋਜਨਾ ਦੇ ‘ਪਹਿਲੇ ਪੜਾਅ’ ਲਈ ਸਹਿਮਤ ਹੋ ਗਏ ਹਨ ਜਿਸ ਵਿੱਚ ਲੜਾਈ ਰੋਕਣ ਅਤੇ ਘੱਟੋ-ਘੱਟ ਕੁਝ ਬੰਧਕਾਂ ਅਤੇ ਕੈਦੀਆਂ ਨੂੰ ਰਿਹਾਅ ਕਰਨ ਦੀ ਗੱਲ ਕਹੀ ਗਈ ਹੈ। ਇਸ ਨੂੰ ਦੋ ਸਾਲਾਂ ਤੋਂ ਚੱਲ ਰਹੀ ਜੰਗ ਰੋਕਣ ’ਚ ਸਫਲਤਾ ਵੱਲ ਇੱਕ ਕਦਮ ਮੰਨਿਆ ਜਾ ਰਿਹਾ ਹੈ।
ਯੋਜਨਾ ਤਹਿਤ ਹਮਾਸ ਆਗਾਮੀ ਦਿਨਾਂ ਵਿੱਚ ਫਲਸਤੀਨੀ ਕੈਦੀਆਂ ਦੇ ਬਦਲੇ ਸਾਰੇ 20 ਜ਼ਿੰਦਾ ਬੰਧਕਾਂ ਨੂੰ ਰਿਹਾਅ ਕਰੇਗਾ ਜਦੋਂ ਕਿ ਇਜ਼ਰਾਇਲੀ ਫੌਜ ਗਾਜ਼ਾ ਦੇ ਜ਼ਿਆਦਾਤਰ ਹਿੱਸਿਆਂ ਤੋਂ ਵਾਪਸੀ ਸ਼ੁਰੂ ਕਰੇਗੀ।
ਇਜ਼ਰਾਇਲ ਤੇ ਹਮਾਸ ਸ਼ਾਂਤੀ ਯੋਜਨਾ
