ਅੰਮ੍ਰਿਤਸਰ ਨਵੇਂ ਹੈਡ ਟੀਚਰਜ ਪਰਮੋਸ਼ਨਾ ਵਿੱਚ ਡੀ ਬਾਰ ਹੋਏ 65 ਦੇ ਕਰੀਬ ਪੋਸਟਾਂ ਤੇ ਨਵੇ ਹੋਰ ਹੈੱਡਟੀਚਰ ਪ੍ਰੋਮੋਸ਼ਨਾ ਦੇ ਆਡਰਾਂ ਲਈ ਅਗਲਾ ਪੱਤਰ ਜਾਰੀ ਕਰਨ ਲਈ ਐਲੀਮੈਂਟਰੀ ਟੀਚਰਜ ਯੂਨੀਅਨ ਅੰਮ੍ਰਿਤਸਰ (ਰਜਿ) ਦੀ ਜਿਲਾ ਸਿਖਿਆ ਅਫਸਰ (ਐਲੀ) ਨਾਲ ਹੋਈ ਗੱਲਬਾਤ ।
*ਕੱਲ ਸ਼ਾਮ ਤੱਕ ਪੱਤਰ ਜਾਰੀ ਕਰਨ ਦਾ ਦਿੱਤਾ ਭਰੋਸਾ ।
*ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਕੰਵਲਜੀਤ ਸਿੰਘ ਅਤੇ ਡੀਲਿੰਗ ਹੈਂਡ ਨਾਲ ਗੱਲਬਾਤ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਨੇ ਕਿਹਾ ਕਿ ਪਹਿਲਾਂ ਕੀਤੀਆਂ ਪਰਮੋਸ਼ਨਾਂ ਵਿੱਚ 65 ਦੇ ਕਰੀਬ ਡੀ ਬਾਰ ਹੋ ਗਏ ਅਧਿਆਪਕਾਂ ਦੀ ਜਗਾ ਨਵੇ ਕੇਸ ਮੰਗ ਕੇ ਅਗਲਾ ਰਾਊੱਡ ਚਲਾਇਆ ਜਾਵੇ ।
ਜਿਸਤੇ ਜਿਲਾ ਸਿਖਿਆ ਅਫਸਰ (ਐਲੀ ) ਨੇ ਕਿਹਾ ਕਿ ਕੱਲ ਸਵੇਰੇ 10 ਵਜੇ ਤੱਕ ਸਾਰੇ ਬੀ ਪੀ ਈ ਓਜ ਕੋਲੋ ਹਾਜਰੀ ਰਿਪੋਰਟ ਮੰਗ ਲਈ ਜਾਵੇਗੀ ।
ਡੀ ਬਾਰ ਦੀ ਜਗਾ ਨਵੇ ਅਧਿਆਪਕਾਂ ਨੂੰ ਬਤੌਰ ਹੈਡ ਟੀਚਰ ਪਰਮੋਟ ਕਰਨ ਸਬੰਧੀ ਨਵੇ ਹੋਰ ਕੇਸ ਮੰਗਣ ਲਈ ਕੱਲ ਸ਼ਾਮ ਤੱਕ ਪੱਤਰ ਜਾਰੀ ਕਰ ਦਿਤਾ ਜਾਵੇਗਾ । ਜਿਲਾ ਸਿਖਿਆ ਅਫਸਰ (ਐਲੀ ) ਨੇ ਇਹ ਵੀ ਕਿਹਾ ਕਿ ਇੱਕ ਇੱਕ ਖਾਲੀ ਪੋਸਟ ਤੇ ਪਰਮੋਸ਼ਨ ਹੋਵੇਗੀ ਭਾਵੇ ਜਿੰਨੇ ਮਰਜੀ ਰਾਊਂਡ ਚਲਾਉਣੇ ਪੈਣ ।
ਈ ਟੀ ਯੂ ਅੰਮ੍ਰਿਤਸਰ (ਰਜਿ) ਵੱਲੋ ਆਪਣੇ ਯੂਨੀਅਨ ਨੇ ਆਪਣੇ ਪੱਧਰ ਤੇ ਬਲਾਕ ਪ੍ਰਧਾਨਾਂ ਅਤੇ ਜਿਲਾ ਆਗੂਆ ਦੀਆ ਵੀ ਡਿਊਟੀਆਂ ਲਗਾਈਆਂ ਕਿ ਕੱਲ ਸਾਰੇ ਆਗੂ ਆਪਣੇ ਆਪਣੇ ਬਲਾਕ ਦੀ ਹਾਜਰੀ ਰਿਪੋਰਟ ਬਲਾਕ ਦਫਤਰਾਂ ਤੋ 10 ਵਜੇ ਤੱਕ ਜਿਲਾ ਦਫਤਰ ਨੂੰ ਭੇਜਵਾਈਆਂ ਜਾਣ ਤਾਂ ਜੋ ਅਗਲੇ ਰਾਊਂਡ ਤਹਿਤ ਜਲਦ ਨਵੀ ਸਟੇਸ਼ਨ ਚੋਣ ਹੋ ਸਕੇ ।
