2026 ਚ ਹੋਣ ਵਾਲਿਆਂ ਨਗਰ ਨਿਗਮ ਦੇ ਇਲੈਕਸ਼ਨ ਆਪ ਜੀ ਕਿਸ ਪਾਰਟੀ ਨੂੰ ਮੌਕਾ ਦੇਣਾ ਚਾਹੋਂਗੇ

View Results

Loading ... Loading ...

ਪੰਜਾਬ ਦੀ ਤੰਦਰੁਸਤੀ ਤੇ ਖੁਸ਼ਹਾਲੀ ਤੇ ਜਵਾਨੀ ਬਚਾਉਣ ਲਈ ਯੂਥ ਨਸ਼ਿਆਂ ਵਿਰੁੱਧ :-ਨਿੰਦੀ ਮੰਗਿਆਲ

ਮਲਕਪੁਰ ਜਿਲ੍ਹਾ ਪਠਾਨਕੋਟ :-ਅੱਜ ਅੱਡਾ ਮਲਕਪੁਰ ਵਿਖ਼ੇ ਪਬਲਿਕ ਵਿਕਾਸ ਕੌਂਸਲ ਐਨ, ਜੀ ਓ ਦੇ ਪ੍ਰਧਾਨ ਨਰਿੰਦਰ ਨਿੰਦੀ ਮੰਗਿਆਲ ਦੀ ਪ੍ਰਧਾਨਗੀ ਹੇਠ ਇੱਕ ਸੈਮੀਨਾਰ ਨਹਿਰੂ ਯੂਵਾ ਸੰਗਠਨ ਭਾਰਤ ਸਰਕਾਰ ਦੇ ਜਿਲ੍ਹਾ ਯੂਥ ਅਫ਼ਸਰ ਸੰਦੀਪ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਸਰਕਾਰ ਦੇ ਮਿਸ਼ਨ ਯੂਥ ਨਸ਼ਿਆਂ ਵਿਰੁੱਧ ਦੇ ਸਹਿਯੋਗ ਅਤੇ ਪੰਜਾਬ ਦੀ ਖੁਸ਼ਹਾਲੀ ਤੰਦਰੁਸਤੀ ਲਈ ਯੂਥ ਨਸ਼ਿਆਂ ਵਿਰੁੱਧ ਜਾਗੁਰਤਾ ਸੈਮੀਨਾਰ ਦਾ ਕਰਵਾਇਆ ਗਿਆ ਜਿਸ ਵਿੱਚ ਟੈਕਸੀ ਸਟੈਂਡ ਦੇ ਡ੍ਰਾਈਵਰ, ਆਟੋ ਡ੍ਰਾਈਵਰ ਤੇ ਦੁਕਾਨਦਾਰ, ਤੇ ਆਮ ਪਬਲਿਕ ਨੇ ਇਸ ਸੈਮੀਨਾਰ ਵਿੱਚ ਸਿਰਕੀਤ ਕੀਤੀ
ਇਸ ਮੌਕੇ ਤੇ ਨਿੰਦੀ ਮੰਗਿਆਲ ਨੇ ਬੋਲਦੀਆਂ ਕਿਹਾ ਅੱਜ ਸਮੇਂ ਦੀ ਲੋੜ ਹੈ ਤੇ ਪ੍ਰਤੇਕ ਨਾਗਰਿਕ ਨੂੰ ਜਾਗਣ ਦੀ ਲੋੜ ਹੈ ਪੰਜਾਬ ਦੀ ਪੀੜੀ ਨੂੰ ਬਰਵਾਦ ਕਰਨ ਲਈ ਕਈ ਸਮਾਜ ਵਿਰੋਧੀ ਤਾਕਤਾਂ ਪੈਸੇ ਦੇ ਲਾਲਚ ਲਈ ਪੰਜਾਬ ਦੀ ਨੌਜਵਾਨਾਂ ਨੂੰ ਨਸ਼ੇ ਵਰਗੀਆਂ ਅਲਾਮਤਾਂ ਦੇ ਆਦੀ ਬਣਾ ਕੇ ਆਪਣੇ ਮਕਸਦ ਤੱਕ ਪਹੁੰਚਣਾ ਚਾਹੁੰਦੀਆਂ ਹਨ ਹੁਣ ਪੰਜਾਬ ਦੇ ਲੋਕ ਤੇ ਪੁਲਿਸ ਤੇ ਪੰਜਾਬ ਸਰਕਾਰ ਵੱਲੋ ਨਸ਼ਿਆਂ ਵਿਰੁੱਧ ਵਿੱਢੀ ਲਹਿਰ ਨਾਲ਼ ਨਸ਼ੇ ਦੇ ਸੋਦਾਗਰਾਂ ਦੇ ਲੱਕ ਟੁਟਦੇ ਜਾ ਰਹੇ ਪ੍ਰਸ਼ਾਸਨ ਵੱਲੋ ਬਹੁਤ ਵਡੀਆਂ ਰਿਕਵਰਿਆਂ ਨਾਲ਼ ਨਸ਼ੇ ਦੇ ਸੋਦਾਗਰਾਂ ਦੇ ਹੌਸਲੇ ਪਸਤ ਹੋ ਗਏ ਹਨ ਆਓ ਸਭ ਇਸ ਨਸ਼ੇ ਰੂਪੀ ਲਾਹਨਤ ਨੂੰ ਠੱਲ ਪਾਉਣ ਲਈ ਸਭ ਅੱਗੇ ਆਇਏ ਤੇ ਨਸ਼ੇ ਨੂੰ ਖ਼ਤਮ ਕਰਨ ਲਈ ਆਪਣਾ ਬਣਦਾ ਯੋਗਦਾਨ ਅਹੁਤੀ ਪਾਇਏ ਤਾ ਕੇ ਪੰਜਾਬ ਦੀਆਂ ਆਉਣ ਵਾਲੀਆਂ ਨੱਸਲਾਂ ਨੂੰ ਬਚਾਇਆ ਜਾ ਸਕੇ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਸ਼ਕਤੀ ਨਸ਼ਿਆਂ ਨੂੰ ਖ਼ਤਮ ਕਰਨ ਲਈ ਕਾਰਗਰ ਸਿੱਧ ਹੋ ਰਹੀ ਹੈ ਪੰਜਾਬ ਵਿੱਚ ਚੰਗਾ ਕੰਮ ਕਰਨ ਵਾਲੇ ਲੋਕਾਂ ਦੀ ਹੌਸਲਾ ਅਫਸਾਈ ਲਈ ਸਾਨੂੰ ਸਭ ਨੂੰ ਅੱਗੇ ਆਉਣਾ ਚਾਹੀਦਾ
ਆਓ ਪੰਜਾਬੀਓ ਆਪਣੀ ਅਣਖ਼ ਗੈਰਤ ਨੂੰ ਬਚਾਉਣ ਤੇ ਪੰਜਾਬ ਦੀ ਤੰਦਰੁਸਤੀ ਖੁਸ਼ਹਾਲੀ ਤਰੱਕੀ ਲਈ ਸਾਰੇ ਰਲ ਕੇ ਨਸ਼ਿਆਂ ਵਿਰੁੱਧ ਅਵਾਜ ਬੁਲੰਦ ਕਰਦੇ ਹੋਏ ਪਿੰਡਾਂ ਮੁੱਹਲੀਆਂ ਗਲੀਆਂ, ਸਹਿਰਾ ਕਸਬਿ ਆ ਵਿੱਚ ਜਾ ਜਾ ਕੇ ਨਸ਼ਿਆਂ ਵਿਰੁੱਧ ਜਾਗੁਰਤਾ ਕੈਂਪ ਸੈਮੀਨਾਰ ਰਾਹੀਂ ਜਨਤਾ ਤੇ ਯੂਵਾ ਪੀਡ਼ੀ ਨੂੰ ਜਾਗੂਰਕ ਕਰੀਏ ਇਸ ਮੌਕੇ ਪਰ ਅਜੀਤ ਸਿੰਘ, ਕਾਕਾ, ਪਰਮਜੀਤ, ਦਲਬੀਰ, ਬਿੱਟੂ, ਟਰੈਫਿਕ ਸਟਾਫ ਕਰਮਚਾਰੀ, ਪ੍ਰੇਮ ਕੁਮਾਰ, ਅਮਿਤ ਕੁਮਾਰ ਕੈਸ਼ਿਆਰ ਮੌਜੂਦ ਸਨ

Leave a Comment

Your email address will not be published. Required fields are marked *

Scroll to Top