2026 ਚ ਹੋਣ ਵਾਲਿਆਂ ਨਗਰ ਨਿਗਮ ਦੇ ਇਲੈਕਸ਼ਨ ਆਪ ਜੀ ਕਿਸ ਪਾਰਟੀ ਨੂੰ ਮੌਕਾ ਦੇਣਾ ਚਾਹੋਂਗੇ

View Results

Loading ... Loading ...

ਪੁਤਿਨ ਦੀ ਅਮਰੀਕਾ ਨੂੰ ਚਿਤਾਵਨੀ

ਮਾਸਕੋ (ਭਾਸ਼ਾ)- ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਅਮਰੀਕਾ ਨੂੰ ਚਿਤਾਵਨੀ ਦਿੱਤੀ ਹੈ ਕਿ ਯੂਕ੍ਰੇਨ ਨੂੰ ਲੰਮੀ ਦੂਰੀ ਦੀਆਂ ਮਿਜ਼ਾਈਲਾਂ ਮੁਹੱਈਆ ਕਰਵਾਉਣ ਨਾਲ ਯੁੱਧ ਖੇਤਰ ਦੀ ਸਥਿਤੀ ’ਚ ਕੋਈ ਬਦਲਾਅ ਨਹੀਂ ਆਵੇਗਾ ਪਰ ਇਸ ਨਾਲ ਮਾਸਕੋ ਅਤੇ ਵਾਸ਼ਿੰਗਟਨ ਵਿਚਾਲੇ ਸਬੰਧਾਂ ਨੂੰ ਗੰਭੀਰ ਨੁਕਸਾਨ ਪਹੁੰਚੇਗਾ।

ਪੁਤਿਨ ਨੇ ਸੋਚੀ ’ਚ ਬਲੈਕ ਸੀ ਰਿਜ਼ੋਰਟ ’ਚ ਵਿਦੇਸ਼ ਨੀਤੀ ਦੇ ਅੰਤਰਰਾਸ਼ਟਰੀ ਮਾਹਿਰਾਂ ਦੇ ਇਕ ਮੰਚ ’ਤੇ ਕਿਹਾ ਕਿ ਕੀਵ ਨੂੰ ਅਮਰੀਕੀ ਟਾਮਹਾਕ ਕਰੂਜ਼ ਮਿਜ਼ਾਈਲਾਂ ਦੀ ਸੰਭਾਵੀ ਸਪਲਾਈ ‘ਨਵੇਂ ਪੱਧਰ ਦੇ ਟਕਰਾਅ’ ਦਾ ਸੰਕੇਤ ਹੋਵੇਗੀ, ਜਿਸ ਵਿਚ ਰੂਸ ਅਤੇ ਅਮਰੀਕਾ ਵਿਚਾਲੇ ਸਬੰਧ ਵੀ ਸ਼ਾਮਲ ਹਨ।

ਰੂਸੀ ਨੇਤਾ ਨੇ ਕਿਹਾ ਕਿ ਜੇਕਰ ਟਾਮਹਾਕ ਮਿਜ਼ਾਈਲਾਂ ਯੂਕ੍ਰੇਨ ਨੂੰ ਦਿੱਤੀਆਂ ਜਾਂਦੀਆਂ ਹਨ ਤਾਂ ਭਾਵੇਂ ਹੀ ਉਹ ਰੂਸ ਨੂੰ ਨੁਕਸਾਨ ਪਹੁੰਚਾਉਣਗੀਆਂ ਪਰ ਰੂਸੀ ਏਅਰ ਡਿਫੈਂਸ ਸਿਸਟਮ ਨਵੇਂ ਖਤਰੇ ਦਾ ਜਲਦ ਹੀ ਮੁਕਾਬਲਾ ਕਰ ਲਵੇਗਾ।

Leave a Comment

Your email address will not be published. Required fields are marked *

Scroll to Top