2026 ਚ ਹੋਣ ਵਾਲਿਆਂ ਨਗਰ ਨਿਗਮ ਦੇ ਇਲੈਕਸ਼ਨ ਆਪ ਜੀ ਕਿਸ ਪਾਰਟੀ ਨੂੰ ਮੌਕਾ ਦੇਣਾ ਚਾਹੋਂਗੇ

View Results

Loading ... Loading ...

ਭਾਰਤੀ ਫੌਜ ਵਿੱਚ ਅਗਨੀਵੀਰ (2025-26) ਭਰਤੀ ਲਈ ਚਾਹਵਾਨ ਰਜਿਸਟਰਡ ਪ੍ਰਾਰਥੀਆਂ ਲਈ ਜ਼ਿਲ੍ਹਾ ਪ੍ਰਸਾਸ਼ਨ ਪਠਾਨਕੋਟ ਵੱਲੋਂ ਮੁਫ਼ਤ ਕੋਚਿੰਗ ਦੀ ਕੀਤੀ ਸ਼ੁਰੂਆਤ

ਪਠਾਨਕੋਟ ਮਈ ( 2025 ) ਭਾਰਤੀ ਫੌਜ ਵਿੱਚ ਅਗਨੀਵੀਰ (2025-26) ਭਰਤੀ ਲਈ ਚਾਹਵਾਨ ਰਜਿਸਟਰਡ ਪ੍ਰਾਰਥੀਆਂ ਲਈ ਜ਼ਿਲ੍ਹਾ ਪ੍ਰਸਾਸ਼ਨ ਪਠਾਨਕੋਟ ਵੱਲੋਂ ਮੁਫ਼ਤ ਕੋਚਿੰਗ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ. ਤੇਜਵਿੰਦਰ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਸ਼੍ਰੀ ਰਾਜੇਸ਼ ਮਹਾਜਨ ਜੀ ਨੇ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਵਿੱਚ ਇਸ ਮੰਤਵ ਲਈ ਸਕੂਲ ਆਫ ਐਮੀਨੈਂਸ ਪਠਾਨਕੋਟ ਅਤੇ ਸਕੂਲ ਆਫ ਐਮੀਨੈਂਸ ਭੋਆ ਵਿਖੇ 2 ਸੈਂਟਰ ਕੋਚਿੰਗ ਲਈ ਚਲਾਏ ਗਏ ਹਨ। ਇਨ੍ਹਾਂ ਸੈਂਟਰਾਂ ਵਿੱਚ ਪ੍ਰਾਰਥੀਆਂ ਦੀ ਟ੍ਰੇਨਿੰਗ ਦੇ ਮੱਦੇਨਜ਼ਰ ARO ਸੁਬੇਦਾਰ ਮੇਜਰ ਸੰਜੇ ਪਰਿਟ ਅੰਮ੍ਰਿਤਸਰ ਵੱਲੋਂ ਮੁਫਤ ਕਿਤਾਬਾਂ ਦਿੱਤੀਆਂ ਗਈਆਂ। ਇਸ ਮੌਕੇ ਤੇ ਜ਼ਿਲ੍ਹਾ ਗਾਈਡੈਂਸ ਕੌਸਲਰ ਸ਼੍ਰੀ ਪਰਵਿੰਦਰ ਸੈਣੀ ਅਤੇ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਸੀਨੀਅਰ ਅਸਿਸਟੈਂਟ ਸ਼੍ਰੀਮਤੀ ਸੱਤਿਆ ਦੇਵੀ ਹਾਜ਼ਰ ਸਨ।ਜ਼ਿਲ੍ਹਾ ਰੋਜ਼ਗਾਰ ਅਫ਼ਸਰ ਪਠਾਨਕੋਟ ਨੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਵੱਧ ਤੋਂ ਵੱਧ ਰਜਿਸਟਰਡ ਨੌਜਵਾਨ ਇਸ ਮੁਫ਼ਤ ਕੋਚਿੰਗ ਦਾ ਫਾਇਦਾ ਲੈਣ। ਕਿਸੇ ਵੀ ਸਹਾਇਤਾ ਲਈ ਪ੍ਰਾਰਥੀ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਨਾਲ 7657825214 ਤੇ ਸੰਪਰਕ ਕਰ ਸਕਦੇ ਹਨ

Leave a Comment

Your email address will not be published. Required fields are marked *

Scroll to Top