2026 ਚ ਹੋਣ ਵਾਲਿਆਂ ਨਗਰ ਨਿਗਮ ਦੇ ਇਲੈਕਸ਼ਨ ਆਪ ਜੀ ਕਿਸ ਪਾਰਟੀ ਨੂੰ ਮੌਕਾ ਦੇਣਾ ਚਾਹੋਂਗੇ

View Results

Loading ... Loading ...

ਹਾਊਸ ਟੈਕਸ ਦੀ ਪੂਰੀ ਰਕਮ ਜਮ੍ਹਾਂ ਕਰਵਾਉਣ ‘ਤੇ ਪੂਰਾ ਮਾਫ਼ ਹੋਵੇਗਾ ਜੁਰਮਾਨਾ ਅਤੇ ਵਿਆਜ

ਜੁਲਾਈ ਤੱਕ ਬਣਦੇ ਪ੍ਰਾਪਰਟੀ ਟੈਕਸ/ ਹਾਊਸ ਟੈਕਸ ਦੀ ਪੂਰੀ ਰਕਮ ਜਮ੍ਹਾਂ ਕਰਵਾਉਣ ‘ਤੇ ਪੂਰਾ ਮਾਫ਼ ਹੋਵੇਗਾ ਜੁਰਮਾਨਾ ਅਤੇ ਵਿਆਜ: ਵਧੀਕ ਡਿਪਟੀ ਕਮਿਸ਼ਨਰ (ਜ) OTS ਸਕੀਮ ਤਹਿਤ 31 ਜੁਲਾਈ ਤੋਂ ਬਾਅਦ ਅਤੇ 31 ਅਕਤੂਬਰ ਤੋਂ ਪਹਿਲਾ ਜਮ੍ਹਾਂ ਕਰਵਾਈ ਅਸਲ ਰਾਸ਼ੀ ਤੇ ਬਣਦੇ 50% ਮਾਫ ਜੁਰਮਾਨੇ ਅਤੇ ਵਿਆਜ ਦੀ ਰਾਸ਼ੀ ਦਾ ਲਿਆ ਜਾ ਸਕਦਾ ਹੈ ਲਾਭ

 

ਪਠਾਨਕੋਟ, ਮਈ:-ਸਥਾਨਕ ਸਰਕਾਰ ਵਿਭਾਗ, ਪੰਜਾਬ ਚੰਡੀਗੜ੍ਹ ਜੀ ਵੱਲੋ ਜਾਰੀ ਨੋਟੀਫਿਕੇਸ਼ਨ ਨੰ.02/07/2012-4LG3(P:F)1LG3/674 ਮਿਤੀ 15.05.2025 ਅਨੁਸਾਰ ਪ੍ਰਾਪਰਟੀ ਟੈਕਸ/ ਹਾਊਸ ਟੈਕਸ ਉੱਪਰ ਲਗਣ ਵਾਲੇ ਜੁਰਮਾਣਾ ਅਤੇ ਵਿਆਜ ਮਾਫੀ ਲਈ One Time Settlement scheme 2025 ਤਹਿਤ ਜਿਨਾਂ ਲੋਕਾ ਦੇ (ਮਿਤੀ 31.03.2025 ਤੱਕ) ਹਾਊਸ ਟੈਕਸ/ਪ੍ਰਾਪਰਟੀ ਟੈਕਸ ਦੇ ਬਕਾਇਆ ਰਹਿੰਦੇ ਹਨ, ਉਹਨਾਂ ਕਰਦਾਤਾਵਾਂ ਨੂੰ ਸਹੂਲਤ ਦਿੰਦੇ ਹੋਏ ਸਰਕਾਰ ਵੱਲੋਂ OTS scheme ਜਾਰੀ ਕੀਤੀ ਗਈ ਹੈ। ਇਹ ਜਾਣਕਾਰੀ ਸ਼੍ਰੀ ਹਰਦੀਪ ਸਿੰਘ ਵਧੀਕ ਡਿਪਟੀ ਕਮਿਸ਼ਨਰ ਪਠਾਨਕੋਟ (ਜ) ਨੇ ਦਿੰਦਿਆ ਦੱਸਿਆ ਕਿ ਜਿਸ ਵਿੱਚ ਪ੍ਰਿੰਸੀਪਲ ਰਕਮ/ ਅਸਲ ਰਾਸ਼ੀ ਇਕਮੁਸ਼ਤ ਜਮ੍ਹਾਂ ਕਰਵਾਉਣ ਤੇ ਬਣਦਾ ਜੁਰਮਾਣਾ ਅਤੇ ਵਿਆਜ ਤੋਂ ਪੂਰੀ ਤਰਾਂ ਛੋਟ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਸਕੀਮ 31 ਅਕਤੂਬਰ 2025 ਤੱਕ ਲਾਗੂ ਰਹੇਗੀ। ਉਨ੍ਹਾਂ ਦੱਸਿਆ ਕਿ ਕਰਦਾਤਾਵਾਂ ਵੱਲੋਂ 31 ਜੁਲਾਈ 2025 ਤੱਕ ਆਪਣੇ ਬਣਦੇ ਪ੍ਰਾਪਰਟੀ ਟੈਕਸ/ ਹਾਊਸ ਟੈਕਸ ਦੀ ਪੂਰੀ ਰਕਮ ਇਕਮੂਸ਼ਤ ਜਮ੍ਹਾਂ ਕਰਵਾਈ ਜਾਂਦੀ ਹੈ ਤਾਂ ਉਸ ਵਿੱਚ ਜੁਰਮਾਨਾ ਅਤੇ ਵਿਆਜ ਮਾਫ਼ ਕੀਤਾ ਜਾਵੇਗਾ। ਜੇਕਰ ਇਹ ਰਕਮ 31 ਜੁਲਾਈ 2025 ਤੋਂ ਬਾਅਦ ਅਤੇ 31 ਅਕਤੂਬਰ 2025 ਤੋਂ ਪਹਿਲਾ ਜਮ੍ਹਾਂ ਕਰਵਾਈ ਜਾਂਦੀ ਹੈ ਤਾਂ ਅਸਲ ਰਾਸ਼ੀ ਤੇ ਬਣਦੇ ਜੁਰਮਾਨੇ ਅਤੇ ਵਿਆਜ ਦੀ ਰਾਸ਼ੀ ਦਾ 50% ਮਾਫ ਹੋਵੇਗਾ। ਉਨ੍ਹਾਂ ਦੱਸਿਆ ਕਿ 31 ਅਕਤੂਬਰ 2025 ਤੋਂ ਬਾਅਦ ਕਿਸੇ ਵੀ ਕਿਸਮ ਦਾ ਜੁਰਮਾਨਾ ਅਤੇ ਵਿਆਜ ਮਾਫ ਨਹੀਂ ਹੋਵੇਗਾ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਨਗਰ ਨਿਗਮ ਦਫ਼ਤਰ ਪਠਾਨਕੋਟ ਵਿੱਚ ਪ੍ਰਾਪਰਟੀ ਟੈਕਸ ਸ਼ਾਖਾ ਕਮਰਾ ਨੰ:14 ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।

Leave a Comment

Your email address will not be published. Required fields are marked *

Scroll to Top